ਇਸ ਵੈੱਬਸਾਈਟ ਦਾ ਕੀ ਮਕਸਦ ਹੈ।
The purpose of this website.
ਇਸ ਵੈੱਬਸਾਈਟ ਦਾ ਉਦੇਸ਼ ਹੈ ਕਿ ਜੇ ਤੁਸੀਂ ਕਿਸੇ ਪੁਰਾਤਨ ਯਾ ਬਿਰਧ ਗੁਟਕਾ ਸਾਹਿਬ ਪੋਥੀ ਯਾ ਸਿੱਖ ਇਤਿਹਾਸ ਦੀ ਕਿਸੇ ਕਿਤਾਬ ਦੀ ਸਾਂਭ ਨਹੀਂ ਕਰ ਸਕਦੇ ਤਾਂ ਉਸਨੂੰ ਅਗਨ ਭੇਟ ਕਰਨ ਦੀ ਬਜਾਏ ਸਤਿਕਾਰ ਸਮੇਤ ਸਾਂਭ ਕੇ ਰੱਖਿਆ ਜਾ ਸਕੇ ਅਤੇ ਇਸ ਪੂੰਜੀ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਵੀ ਰੋਕਿਆ ਜਾ ਸਕੇ।
The purpose of this website is to preserve the elderly but precious gutka sahib, pothis or sikh religious books with utmost respect and not cremate (agan bhet) them. It is also to be made sure that these should not go in wrong hands.
ਗੁਰਮਤਿ ਪੂੰਜੀ ਦੀ ਸਾਂਭ ਦਾ ਫੁਰਨਾ
ਇਤਿਹਾਸ ਵਿੱਚ ਦਿਲਚਸਪੀ ਹੋਣ ਕਰਕੇ ਬਹੁਤ ਵਾਰ ਦਾਸ ਦੇ ਮੰਨ ਵਿੱਚ ਫੁਰਨਾ ਆਇਆ ਅਤੇ ਅਖੀਰ ਮਿਤੀ ੧੬ ਜਨਵਰੀ ੨੦੨੩ ਈਃ ਨੂੰ ਫੇਸਬੁਕ ਤੇ ਇਹ ਗੁਜ਼ਾਰਿਸ਼ ਕੀਤੀ ਕਿ ਪੁਰਾਤਨ ਯਾ ਬਿਰਧ ਪੋਥੀਆਂ ਗੁਟਕਾ ਸਾਹਿਬ ਯਾ ਇਤਿਹਾਸਿਕ ਪੁਸਤਕਾਂ ਅਗਨ ਭੇਟ ਨਾ ਕੀਤੀਆਂ ਜਾਣ ਅਤੇ ਦਾਸ ਕੋਲ ਦਿੱਤੀਆਂ ਜਾਣ ਤਾਂ ਜੋ ਇਹ ਪੂੰਜੀ ਸਾਂਭ ਕੇ ਰੱਖੀ ਜਾ ਸਕੇ।
ਉਸੇ ਦਿਨ ਸ਼ਾਮ ਵੇਲੇ ਸਹਿਜ ਪਾਠ ਕਰਦੇ ਹੋਏ ਗੁਰੂ ਸਾਹਿਬ ਨੇ ਇਹ ਹੁਕਮ ਬਖ਼ਸ਼ ਕੀਤਾ । ਫੇਰ ਉਸੇ ਰਾਤ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਵੈਬਸਾਈਟ ਤਿਆਰ ਕੀਤੀ।
My keen interest in sikh history and literature always used to inspire me to take necessary steps to preserve elderly but precious gutka sahib, pothis or sikh religious books and they should not be cremated (agan bhet). At last, On January 16, 2023, guru sahib bestowed this thought and I shared the same on facebook.
The same day, in the evening, while doing sehaj path, guru sahib blessed his servant with this hukam. On the same night, I made this website with the blessings of guru sahib.
فارسی/ਫ਼ਾਰਸੀ ਸਿੱਖਿਆ ਅਤੇ ਗੁਰਬਾਣੀ ਸੰਥਿਆ
Persian Classes & Gurbani Santhya
ਜੇ ਤੁਸੀ ਫ਼ਾਰਸੀ ਸਿੱਖਣਾ ਚਾਹੁੰਦੇ ਹੋ ਅਤੇ ਗੁਰਬਾਣੀ ਦੀ ਸੰਥਿਆ ਲੈਣਾ ਚਾਹੁੰਦੇ ਹੋ ਤਾਂ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅਸੀਂ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਅਤੇ ਆਨਲਾਈਨ ਇਹ ਸੇਵਾ ਕਰ ਰਹੇ ਹਾਂ ਜੀ।
If you want to learn Persian/Faarsi and take Gurbani Santhya, you will be glad to know that we are doing this sewa at Gurudwara Jot Parkash Sahib in Brampton and online as well.
ਬੱਚਿਆਂ ਦਾ ਮਹੀਨਾਵਾਰ ਗੁਰਮਤਿ ਸਮਾਗਮ
Monthly gurmat program for kids.
ਗੁਰੂਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਅਸੀ ਹਰ ਮਹੀਨੇ ਇੱਕ ਗੁਰਮਤਿ ਸਮਾਗਮ ਕਰਾਉਂਦੇ ਹਾਂ ਜਿਸ ਵਿੱਚ ਬੱਚੇ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਸੁਖਾਸਣ ਤੱਕ ਸਾਰੀਆਂ ਸੇਵਾਵਾਂ ਨਿਭਾਉਂਦੇ ਹਨ। ਇਸ ਵਿੱਚ ਬੱਚੇ ਕੀਰਤਨ ਕਵੀਸ਼ਰੀ ਅਤੇ ਕਥਾ ਵੀ ਕਰਦੇ ਹਨ।
We organize a monthly program at Gurudwara Jot Parkash Sahib where kids perform all sewa from Guru Sahib's parkash till sukhasan. Kids also take part in kirtan, gurmat poems & katha.