ਕੀ ਅਸੀ ਸਹੀ ਹਾਂ
ਜੇ ਸਾਨੂੰ ਲੱਗਦਾ ਹੈ ਕਿ ਇਸ ਪੂੰਜੀ ਨੂੰ ਅਗਨ ਭੇਟ ਕਰ ਦੇਣਾ ਚਾਹੀਦਾ ਹੈ। ਇਸ ਦੀ ਮ੍ਰਿਜਾਦਾ ਤਹਿਤ ਸਾਂਭ ਨਾ ਕਰਨੀ ਕੀ ਗਲਤ ਨਹੀਂ ਅਤੇ ਘੋਰ ਬੇਅਦਬੀ ਨਹੀਂ ਹੈ।
Are we right
if we think that this wealth/treasure should be cremated? Is it also not wrong & disrespectful to not properly take care of religious and historical text as per the Sikh code of conduct?
ਤਾਂ ਫੇਰ ਸਾਨੂੰ ਕੀ ਕਰਨਾ ਚਾਹੀਦਾ ਹੈ।
Then what should we do?
ਜੇ ਤੁਸੀਂ ਕਿਸੇ ਪੁਰਾਤਨ ਯਾ ਬਿਰਧ ਗੁਟਕਾ ਸਾਹਿਬ ਪੋਥੀ ਯਾ ਸਿੱਖ ਇਤਿਹਾਸ ਦੀ ਕਿਸੇ ਕਿਤਾਬ ਦੀ ਸਾਂਭ ਨਹੀਂ ਕਰ ਸਕਦੇ ਤਾਂ ਕਿਰਪਾ ਕਰਕੇ ਅਗਨ ਭੇਟ ਨਾ ਕਰੋ ਜੀ ਅਤੇ ਥੱਲੇ ਦਿੱਤੇ ਲਿੰਕ ਰਾਹੀਂ ਸਾਨੂੰ ਸੰਪਰਕ ਕਰੋ ਜੀ। ਅਸੀਂ ਆਪਣੇ ਕੋਲ ਸਤਿਕਾਰ ਸਮੇਤ ਸਾਂਭ ਕੇ ਰੱਖਾਂਗੇ ਅਤੇ ਅਗਨ ਭੇਟ ਨਹੀਂ ਕਰਾਂਗੇ। ਇੱਕ ਸੂਚੀ ਵਿੱਚ ਸਾਰਾ ਵੇਰਵਾ ਰੱਖਿਆ ਜਾਵੇਗਾ ਅਤੇ ਮੰਗ ਦੇ ਤਹਿਤ ਉਪਲੱਬਧ ਹੋਵੇਗਾ। ਮ੍ਰਿਜਾਦਾ ਤਹਿਤ ਸਿਰਫ ਅਧਿਐਨ ਲਈ ਇਹ ਖਜ਼ਾਨਾ ਵਰਤੋਂ ਵਿੱਚ ਲਿਆਉਂਦਾ ਜਾਵੇਗਾ ਜੀ।
ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੁਖਾਸਨ ਅਤੇ ਸਾਂਭ ਦੀ ਮ੍ਰਿਜਾਦਾ ਪੋਥੀਆਂ ਪੁਸਤਕਾਂ ਅਤੇ ਗੁਟਕਾ ਸਾਹਿਬਾਂ ਨਾਲੋਂ ਵੱਖ ਹੈ ਸੋ ਇਸ ਕਰਕੇ ਗੁਰੂ ਸਾਹਿਬ ਦੇ ਬਿਰਧ ਸਰੂਪ ਅਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਪਰ ਅਸੀ ਆਪ ਜੀ ਦਾ ਸੰਪਰਕ ਕਿਸੇ ਯੋਗ ਜੱਥੇਬੰਦੀ ਯਾ ਅਕਾਲ ਤਖਤ ਸਾਹਿਬ ਨਾਲ ਕਰਾ ਦਵਾਂਗੇ।
If you can no longer take proper care of any elderly or historic Gutka Sahib, sikh historical book etc. as per the sikh rehat maryada (code of conduct), please do not cremate (agan bhet) them and please contact us through the form link provided below. We will maintain an updated database of all gathered material and it shall be available upon request. The collected material will only be utilized for research and/or digitalization.
We cannot preserve or do sewa of elderly saroops/birs of Guru Granth Sahib Ji because the maryada (code of conduct) pertaining to Guru sahib is different than any pothi, gutka sahib or religious/historical book. However, we will put you in touch with an able and accomplished sikh organization or Sri Akaal Takht Sahib Ji.
ਇਸ ਵੈੱਬਸਾਈਟ ਦਾ ਮਕਸਦ।
The purpose of this website.
ਇਸ ਵੈੱਬਸਾਈਟ ਦਾ ਉਦੇਸ਼ ਹੈ ਕਿ ਜੇ ਤੁਸੀਂ ਕਿਸੇ ਪੁਰਾਤਨ ਯਾ ਬਿਰਧ ਗੁਟਕਾ ਸਾਹਿਬ ਪੋਥੀ ਯਾ ਸਿੱਖ ਇਤਿਹਾਸ ਦੀ ਕਿਸੇ ਕਿਤਾਬ ਦੀ ਸਾਂਭ ਨਹੀਂ ਕਰ ਸਕਦੇ ਤਾਂ ਉਸਨੂੰ ਅਗਨ ਭੇਟ ਕਰਨ ਦੀ ਬਜਾਏ ਸਤਿਕਾਰ ਸਮੇਤ ਸਾਂਭ ਕੇ ਰੱਖਿਆ ਜਾ ਸਕੇ ਅਤੇ ਇਸ ਪੂੰਜੀ ਨੂੰ ਗਲਤ ਹੱਥਾਂ ਵਿੱਚ ਜਾਣ ਤੋਂ ਵੀ ਰੋਕਿਆ ਜਾ ਸਕੇ।
The purpose of this website is to preserve the elderly but precious gutka sahib, pothis or sikh religious books with utmost respect and not cremate (agan bhet) them. It is also to be made sure that these should not go in wrong hands.
فارسی/ਫ਼ਾਰਸੀ ਸਿੱਖਿਆ ਅਤੇ ਗੁਰਬਾਣੀ ਸੰਥਿਆ
Persian Classes & Gurbani Santhya
ਜੇ ਤੁਸੀ ਫ਼ਾਰਸੀ ਸਿੱਖਣਾ ਚਾਹੁੰਦੇ ਹੋ ਅਤੇ ਗੁਰਬਾਣੀ ਦੀ ਸੰਥਿਆ ਲੈਣਾ ਚਾਹੁੰਦੇ ਹੋ ਤਾਂ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅਸੀਂ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਅਤੇ ਆਨਲਾਈਨ ਇਹ ਸੇਵਾ ਕਰ ਰਹੇ ਹਾਂ ਜੀ।
If you want to learn Persian/Faarsi and take Gurbani Santhya, you will be glad to know that we are doing this sewa at Gurudwara Jot Parkash Sahib in Brampton and online as well.